ਅਨੰਦ ਕਾਰਜ ਵਿਧੀ
ਗੁਰਦੁਆਰਾ ਖਾਲਸਾ ਪ੍ਰਕਾਸ਼ ਵਿੰਡਸਰ
- ਅਨੰਦ ਕਾਰਜ ਦੀ ਭੇਂਟਾ 551 ਡਾਲਰ ਖਜ਼ਾਨਚੀ ਕੋਲ ਜਮਾਂ ਕਰਾ ਕੇ ਰਸੀਦ ਲਵੋ ਜੀ ( ਕੀਰਤਨੀ ਜਥਾ ਅਤੇ ਗੰ੍ਰਥੀ ਦੀ ਭੇਂਟਾ ਵਿੱਚ ਸ਼ਾਮਲ ਹੈ )।
- ਹਾਰ ਪਾਊਣੇ ਅਤੇ ਵਾਰਨੇ ਕਰਨੇ ਮਨ੍ਹਾ ਹਨ। (ਵੇਖੋ ਸਿੱਖ ਰਹਿਤ ਮਰਯਿਾਦਾ, ਸਿਹਰਾ, ਮੁਕਟ ਜਾ ਗਾਨਾ ਬੰਨ੍ਹਣਾ, ਕੱਚੀ ਲੱਸੀ ਵਿੱਚ ਪੈਰ ਪਾਉਣਾ, ਬੇਰੀ ਜਾ ਜੰਡੀ ਵੱਢਣੀ, ਘੜੋਲੀ ਭਰਨੀ, ਰੁਸ ਕੇ ਜਾਣਾ, ਛੰਦ ਪੜ੍ਹਨੇ, ਹਵਨ ਕਰਨਾ, ਵੇਦੀ ਗਡਣੀ, ਵੇਸਵਾ ਦਾ ਨਾਚ, ਸ਼ਰਾਬ ਆਦਿ ਮਨੱਮਤ ਹਨ।
- ਲੜਕੇ ਨੇ ਦਸਤਾਰ ਸਜਾਈ ਹੋਵੇ।
- ਸਿਹਰਾ ਸਿੱਖਿਆ ਪੜ੍ਹਨਾ ਮਨ੍ਹਾ ਹਨ।
- ਲੜਕੇ ਅਤੇ ਲੜਕੀ ਦੇ ਬੈਠਣ ਵਾਸਤੇ ਸਿਰਫ ਚਾਦਰ ਹੀ ਵਿਛਾਈ ਜਾਵੇ।
- ਸਿੱਖ ਪਰਿਵਾਰ ਦਾ ਵਿਆਹ ਸਿੱਖ ਪਰਿਵਾਰ ਨਾਲ ਹੀ ਹੋ ਸਕਦਾ ਹੈ।
- ਲੰਗਰ ਗੁਰਦੁਆਰਾ ਸਾਹਿਬ ਵਿਖੇ ਹੀ ਤਿਆਰ ਕੀਤਾ ਜਾਵੇ (ਬਾਹਰ ਤੋਂ ਬਣਕੇ ਆਇਆ ਲੰਗਰ ਗੁਰਦੁਆਰਾ ਸਾਹਿਬ ਵਿਖੇ ਵਰਤਾਉਣ ਦੀ ਆਗਿਆ ਨਹੀਂ )।
- ਲੰਗਰ ਪੰਗਤ ਵਿੱਚ ਬੈਠਕੇ ਹੀ ਛਕਿਆ ਜਾਵੇ ਅਤੇ ਲੰਗਰ ਸਾਰੀ ਸੰਗਤ ਵਾਸਤੇ ਹੋਣਾ ਚਾਹੀਦਾ ਹੈ ਜੀ।
- ਪਰਿਵਾਰ ਨੂੰ ਬੇਨਤੀ ਹੈ ਕੇ ਅਨੰਦ ਕਾਰਜ ਵਾਸਤੇ ਗੁਰਦੁਆਰਾ ਸਾਹਿਬ ਦੀ ਸਜਾਵਟ ਕਰਨ ਲੱਗਿਆ ਬਿੰਲਡਿੰਗ ਦਾ ਕਿਸੇ ਤਰ੍ਹਾ ਦਾ ਨੁਕਸਾਨ ਨਾ ਹੋਵੇ ਜੀ (ਜਿਵੇ: ਕਿੱਲ ਗੱਡਣਾ, ਟੇਪ ਲਾਉਣੀ ਜਾ ਲਾਈਟਾਂ ਲਾਉਣ ਵਾਸਤੇ ਪ੍ਰਬੰਧਕ ਸੇਵਾਦਾਰ ਸੇਵਾਦਾਰ ਨੂੰ ਜਰੂਰ ਨਾਲ ਲਵੋ ਜੀ)
- ਸਟੇਜ ਤੋਂ ਜੇਕਰ ਕਿਸੇ ਨੇ ਬੋਲਣਾ ਹੋਵੇ ਤਾਂ ਉਹ ਸਕੱਤਰ ਨੂੰ ਪਹਿਲਾਂ ਦੱਸੇ, ਸਟੇਜ ਤੋਂ ਸਿਰਫ ਗੁਰਬਾਣੀ ਅਤੇ ਸਿੱਖ ਇਤਿਹਾਸ ਵਾਰੇ ਹੀ ਬੋਲਣ ਦ ਿਇਜ਼ਾਜ਼ਤ ਹੈ।
- ਗੁਰੁ ਗੰ੍ਰਥ ਸਾਹਿਬ ਜੀ ਦੀ ਹਜੂਰੀ ਵਿੱਚ ਲੜਕੇ ਅਤੇ ਲੜਕੀ ਉਪਰ ਫੁੱਲ ਸੁੱਟਣੇ ਮਨਮੱਤ ਹੈ ਜੀ।
ਨੋਟ:- ਰਹਿਤ ਮਰਯਾਦਾ ਵਾਰੇ ਹੋਰ ਕਿਸੇ ਵੀ ਤਰ੍ਹਾ ਦੀ ਜਾਣਕਾਰੀ ਵਾਸਤੇ ਪ੍ਰਬੰਧਕ ਸੇਵਾਦਾਰ ਨਾਲ ਸੰਪਰਕ ਕਰ ਸਕਦੇ ਹੋ।
ਪ੍ਰਬੰਧਕ ਸੇਵਾਦਾਰ
ਗੁਰਦੁਆਰਾ ਖਾਲਸਾ ਪ੍ਰਕਾਸ਼ ਵਿੰਡਸਰ
ਫੋਨ ਨੰ: (519) 735-6938